Posts

Showing posts from July, 2022

ਮਨਿਸਟਰੀਅਲ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਤੇ ਦਿੱਤਾ ਮੰਗ ਪੱਤਰ

Image
9PB NEWS:-  ਸ਼੍ਰੀ ਮੁਕਤਸਰ ਸਾਹਿਬ ( ਗੁਰਜੰਟ ਸਿੰਘ ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਅੱਜ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਦੀ ਅਗਵਾਈ ਹੇਠ ਦਫ਼ਤਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਵੀ ਡੀ.ਸੀ. ਦਫ਼ਤਰ ਕਾਮਿਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇਣ, ਮਹਿੰਗਾਈ ਭੱਤੇ ਜਾਰੀ ਕਰਨ ਅਤੇ ਪਹਿਲਾਂ ਵਾਲੀ ਸਰਕਾਰ ਵੱਲੋਂ ਬੰਦ ਕੀਤੇ ਭੱਤਿਆਂ ਨੂੰ ਬਹਾਲ ਕਰਨ ਆਦਿ ਦੀਆਂ ਗਰੰਟੀਆਂ ਦੇ ਕੇ ਸੱਤਾ ਵਿੱਚ ਪੈਰ ਰੱਖਿਆ ਗਿਆ ਸੀ ਪ੍ਰੰਤੂ 4 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਮੁਲਾਜ਼ਮਾਂ ਦੇ ਹੱਥ ਖਾਲੀ ਹੀ ਹਨ। ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਆਪ ਸਰਕਾਰ ਨੂੰ ਸੱਤਾ ਵਿੱਚ ਆਉਣ ਉਪਰੰਤ ਮੁਲਾਜ਼ਮ ਵਰਗ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸਮੇਂ—ਸਮੇਂ ਤੇ ਮੰਗ ਪੱਤਰਾਂ ਅਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਇਨ੍ਹਾਂ

ਡੀ.ਆਈ.ਜੀ ਇੰਟੈਲੀਜੈਂਸ ਪੰਜਾਬ ਅਤੇ ਐਸ.ਐਸ.ਪੀ ਵੱਲੋਂ ਜਿਲ੍ਹਾ ਅੰਦਰ ਨਾਕਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 24( ਬੂਟਾ ਸਿੰਘ ) ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਸੂਬਾ ਅੰਦਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੂਬੇ ਵਿੱਚ ਇੱਕ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਇਸੇ ਤਹਿਤ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਾਰਰਤੀ ਅਨਸਰਾਂ ਤੇ ਨਿਕੇਲ ਕੱਸਣ ਲਈ ਜਿਲ੍ਹਾ ਅੰਦਰ ਵੱਖ ਵੱਖ ਨਾਕਿਆ ਪਰ ਸੀਲਿੰਗ ਤੇ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ਼੍ਹਾ ਅੰਦਰ ਵਿਸ਼ੇਸ਼ ਨਾਕੇ ਲਗਾ ਕੇ ਵਹੀਕਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਸ੍ਰੀ ਬਾਬੂ ਲਾਲ ਮੀਨਾ ਆਈ.ਪੀ.ਐਸ. ਇੰਟੈਲੀਜੈਂਸ ਚੰਡੀਗੜ, ਪੰਜਾਬ ਅਤੇ ਸ੍ਰੀ ਸਚਿਨ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਸ ਸਰਚ ਅਭਿਆਨ ਦੀ ਸੁਪਰਵਿਜ਼ਨ ਕਰਦਿਆ ਲੋਕਾਂ ਅੰਦਰ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਖੁੱਦ ਨਾਕਿਆ ਤੇ ਨਿੰਗਰਾਨੀ ਰੱਖੀ ਗਈ।  ਨਿੰਗਰਾਨੀ ਦੌਰਾਨ ਡੀ.ਆਈ.ਜੀ ਇੰਟੈਲੀਜੈਂਸ ਮੀਨਾ ਜੀ ਨੇ ਦੱਸਿਆ ਕਿ ਪੰਜਾਬ ਵਿੱਚੋ ਨਸ਼ਿਆ ਅਤੇ ਗੈਂਗਸ਼ਟਰ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਏਰੀਆ ਵਿੱਚ ਲੋਕਾਂ ਵਿੱਚ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਨਾਕੇ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਡੀਵਜ਼ਨ ਸ੍ਰੀ ਮੁਕਤਸਰ ਸਾਹਿਬ, ਮਲ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 165 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈਕ

Image
9PB NEWS :- ਸ੍ਰੀ ਮੁਕਤਸਰ ਸਾਹਿਬ( ਗੁਰਜੰਟ ਸਿੰਘ )ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਅਪਨਾ ਕੇ ਕਿਰਤ ਕਰੋ, ਵੰਡ ਛਕੋ, ਦੇ ਰਾਹ ਚੱਲਦੇ ਹੋਏ ਮਾਨਵਤਾ ਦੀ ਭਲਾਈ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ , ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਕੋਮ ਉੱਤੇ ਕੋਈ ਵੀ ਬਿਪਤਾ ਆਉਂਦੀ ਹੈ ਤਾਂ ਡਾਕਟਰ ਉਬਰਾਏ ਬਿਨਾਂ ਕਿਸੇ ਭੇਦ-ਭਾਵ ਦੇ ਉਥੇ ਮਸੀਹਾ ਬਣ ਪਹੁੰਚਦੇ ਹਨ ਲੋਕਵੰਦ ਪਰਿਵਾਰਾਂ ਲੲੀ ਹਰ ਮਹੀਨੇ ਪੈਨਸ਼ਨਾਂ ਦਿਤੀਆਂ ਜਾ ਰਹੀਆਂ ਹਨ ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੇਰਾ ਭਾਈ ਮਸਤਾਨ ਸਿੰਘ ਮੁਕਤਸਰ ਸਾਹਿਬ ਵਿਖੇ 165 ਪਰਿਵਾਰਾਂ ਨੂੰ ਤਕਰੀਬਨ 90 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈਕ ਵੰਡੇ ਗਏ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਰਾਸ਼ੀ ਉਬਰਾਏ ਜੀ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਿੱਤੀ ਜਾਂਦੀ ਹੈ ਟਰੱਸਟ ਦੀ ਕੋਈ ਵੀ ਰਸੀਦਬੁਕ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ, ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕੁਝ ਜ਼ਿਲਿਆਂ ਵਿਚ ਵੀ ਸਹਾਇਤਾ ਰਾਸ਼ੀਆਂ ਜਾਰੀ ਹਨ ਇਹ ਰਾਸ਼ੀ ਦੇ ਚੈਕ ਵਿਧਵਾ, ਬਜ਼ੁਰਗਾਂ, ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਨੂੰ ਅਤੇ ਅੰਗਹੀਣ ਅਤੇ ਅਨਾਥ ਬੱਚਿਆਂ ਨੂੰ ਦਿੱਤੇ ਜਾਂਦੇ ਹਨ।ਇਸ

ਨਕਲੀ ਬੀਜ ਮਿਲਣ ਦੇ ਕਾਰਨ ਕਿਸਾਨ ਦੀ ਮੂੰਗੀ ਦੀ 55 ਤੋ 60 ਏਕੜ ਫਸਲ ਹੋਈ ਖਰਾਬ!

Image
ਸ੍ਰੀ ਮੁਕਤਸਰ ਸਾਹਿਬ, ਜੁਲਾਈ 19( ਬੂਟਾ ਸਿੰਘ )ਫਸਲੀ ਚੱਕਰ ਚੋਂ ਨਿਕਲਣ ਲਈ ਹੀ ਕੀਤੇ ਕੰਮ ਨੇ ਕਿਸਾਨ ਨੂੰ ਪਾਇਆ ਚੱਕਰਾਂ ਵਿਚ ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਦੁਕਾਨਦਾਰਾਂ ਤੋਂ ਲਿਆਂਦਾ ਮੂੰਗੀ ਦਾ ਬੀਜ ਨਿਕਲਿਆ ਨਕਲੀ ਕਿਸਾਨ ਚਰਨਜੀਤ ਸਿੰਘ ਦਾ ਹੋਇਆ ਲੱਖਾਂ ਦਾ ਨੁਕਸਾਨ ਖੱਜਲ ਖੁਆਰੀ ਵੱਖਰੀ ਤਕਰੀਬਨ ਸੱਠ ਕਿਲੇ ਫ਼ਸਲ ਹੋਈ ਖ਼ਰਾਬ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ ਕਥਿਤ ਦੋਸ਼ੀਆਂ ਤੇ ਕਾਰਵਾਈ ਦੀ ਕੀਤੀ ਅਪੀਲ   ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦੇ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਨਿਕਲਣਾ ਹੀ ਚੱਕਰਾਂ ਵਿੱਚ ਪਾ ਗਿਆ ਕਿਉਂਕਿ ਕਿਸਾਨ ਵੱਲੋਂ ਆਪਣੇ ਤਕਰੀਬਨ ਸੱਠ ਕਿੱਲੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜੀ ਸੀ ਪਰ ਇਹ ਮੂੰਗੀ ਦੀ ਫ਼ਸਲ ਨਕਲੀ ਵੀਜ ਕਾਰਨ ਹੋਈ ਹੀ ਨਹੀਂ ਜਿਸ ਕਾਰਨ ਕਿਸਾਨ ਨੂੰ ਆਪਣੇ ਖੇਤਾਂ ਵਿੱਚੋਂ ਇਹ ਫਸਲ ਵਾਹੁਣੀ ਪਈ ਅਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵੀ ਹੋਈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਡਾਕਟਰ ਉਬਰਾਏ ਦਾ ਸਨਮਾਨ

Image
ਸ੍ਰੀ ਮੁਕਤਸਰ ਸਾਹਿਬ ਜੁਲਾਈ 19( ਬੂਟਾ ਸਿੰਘ )ਸੇਵੀਅਰ ਸਿੰਘ, ਵਿਸ਼ਵ ਵਿਆਪੀ ,ਗ਼ੈਰ ਰਾਜਸੀ ,ਸਵੈ ਵਿੱਤੀ ਰਜਿਸਟਰਡ ਗੈਰ ਸਰਕਾਰੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਨੂੰ ਪਿਛਲੇ ਦਿਨੀਂ ਮੁਕਤਸਰ ਸਾਹਿਬ ਦੀ ਫੇਰੀ ਦੌਰਾਨ ਉਬਰਾਏ ਵਲੋਂ ਕਿਸਾਨ ਅੰਦੋਲਨ ਦੋਰਾਨ ਪਾੲੇ ਵੱਡਮੁੱਲੇ ਯੋਗਦਾਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਰਨਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਲੰਬਾ ਅਰਸਾ ਚੱਲੇਂ ਕਿਸਾਨ ਮਜ਼ਦੂਰ ਅਦੋਲਨ ਦੋਰਾਨ ਸਾਰੇ ਬਾਰਡਰਾਂ ਤੇ 24 ਘੰਟੇ ਮੈਡੀਕਲ ਕੈਂਪ, ਅੌਰਤਾਂ ਲੲੀ ਵੱਖਰੇ ਰੈਣਬਸੇਰੇ, ਲੰਗਰ ਲੲੀ ਬਹੁਤ ਵੱਡਾ ਯੋਗਦਾਨ, ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਘੋੜਿਆ ਲਈ ਖੁਰਾਖ ਦਾ ਪ੍ਰਬੰਧ, ਅਤੇ ਕਿਸਾਨ ਜੱਥੇਬੰਦੀਆਂ ਦੀ ਹਰ ਲੋੜ ਨੂੰ ਪੂਰਾ ਕੀਤਾ ਗਿਆ ਅਤੇ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਸਿਕ ਪੈਨਸ਼ਨਾਂ ਜਾਰੀ ਹਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਲਗਾਤਾਰ ਪੈਨਸ਼ਨਾਂ ਦਿਤੀਆਂ ਜਾ ਰਹੀਆਂ ਹਨ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਖਦੇਵ ਸਿੰਘ ਬੂੜਾ ਗੁੱਜਰ ਜ਼ਿ

ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 19(ਬੂਟਾ ਸਿੰਘ )ਪਿਛਲੇ ਮਹੀਨਿਆਂ ਤੋਂ ਲਗਾਤਾਰ ਬਾਜ਼ਾਰ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਰਕੇ ਦੁਕਾਨਦਾਰਾਂ ਵੱਲੋਂ ਵੱਖ ਵੱਖ ਮਹਿਕਮਿਆਂ ਤੱਕ ਪਹੁੰਚ ਕੀਤੀ ਗਈ ਸੀ ਪ੍ਰੰਤੂ ਕੋਈ ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਕੇ ਅੱਜ ਉਨ੍ਹਾਂ ਦੁਆਰਾ ਆਪਣੀਆਂ ਦੁਕਾਨਾਂ ਬੰਦ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਵਰਤੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਪਿਛਲੇ ਚਾਲੀ ਸਾਲ ਤੋਂ ਸੀਵਰੇਜ ਪਾਈਪਾਂ ਪਾਈਆਂ ਹੋਈਆਂ ਹਨ ਉਹੀ ਪਾਈਪਾਂ ਚੱਲ ਰਹੀਆਂ ਹਨ ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਦੀਆਂ ਪਾਈਪਾਂ ਵੰਡੀਆਂ ਪਾਈਆਂ ਜਾਣ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ।ਉਹਨੇ ਦੱਸਿਆ ਕਿ ਨਾਕਾ ਨੰਬਰ 2 ਅਤੇ ਬਿਜਲੀ ਵਾਲਾ ਖੂਹ, ਮਿਠਨ ਲਾਲ ਵਾਲੀ ਗਲੀ ,ਨੱਥੂ ਰਾਮ ਸਟਰੀਟ ਵਿੱਚ ਲਗਾਤਾਰ ਗਲੀਆਂ ਵਿਚ ਸੀਵਰੇਜ ਦਾ ਪਾਣੀ ਫਿਰ ਰਿਹਾ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ।ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਗਾਹਕਾਂ ਨੂੰ ਦੁਕਾਨਾਂ ਤੱਕ ਆਉਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਗੁਰਦੁਆਰਾ ਇਤਿਹਾਸਕ ਹੋਣ ਕਰਕੇ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਸੀਵਰੇਜ ਦੇ ਪਾਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2ਦੇ ਨਜ਼ਦੀਕ ਇਕ ਡੰਪ ਬਣਾਇਆ

ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਭਗਤ ਸਿੰਘ ਦੇ ਬਿਆਨ ਸਬੰਧੀ ਨਿਖੇਧੀ ਕਰਦਾ ਹਾਂ - ਸੁਖਬੀਰ ਬਾਦਲ

Image
ਜ਼ਿਲ੍ਹੇ ਚ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਕੀਤੀ ਮੀਟਿੰਗ   ਸ੍ਰੀ ਮੁਕਤਸਰ ਸਾਹਿਬ, ਜੁਲਾਈ16( ਬੂਟਾ ਸਿੰਘ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿੱਚ ਪਹੁੰਚ ਕੇ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਆ ਰਹੀਆਂ ਸਕੀਮਾਂ ਨੂੰ ਲਾਗੂ ਕਰਨ ਦੇ ਸੰਬੰਧ ਵਿਚ ਪ੍ਰਸ਼ਾਸ਼ਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸਕੀਮਾਂ ਮੈਂਬਰ ਪਾਰਲੀਮੈਂਟਾਂ ਦੇ ਰਾਹੀਂ ਆਉਂਦੀਆਂ ਹਨ, ਉਨ੍ਹਾਂ ਸਕੀਮਾਂ ਨੂੰ ਠੀਕ ਢੰਗ ਨਾਲ ਲਾਗੂ ਕਰਨ ਅਤੇ ਉਨ੍ਹਾਂ ਸਕੀਮਾਂ ਦੇ ਵਿੱਚ ਸੂਬਾ ਸਰਕਾਰ ਵੱਲੋਂ ਬਣਦੀ ਭਾਈਵਾਲੀ ਸਮੇਂ ਸਿਰ ਦੇਣ ਸਬੰਧੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਹੈ ਅਤੇ ਅਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਇਨ੍ਹਾਂ ਸਕੀਮਾਂ ਦੇ ਉੱਤੇ ਪੂਰੀ ਤਰ੍ਹਾਂ ਨਜ਼ਰਸਾਨੀ ਰੱਖੀ ਜਾਵੇਗੀ ਤਾਂ ਜੋ ਇਨ੍ਹਾਂ ਸਕੀਮਾਂ ਦਾ ਲਾਭ ਉਸ ਹਰ ਵਰਗ ਨੂੰ ਮਿਲ ਸਕੇ ਜੋ ਜਿਨ

ਬੁਲਾਰੇ ਲਖਵੀਰ ਸਿੰਘ ਤਖਤਮੁਲਾਣਾ ਆਪਣੇ ਕਰੜੇ ਸ਼ਬਦਾਂ ਬੋਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਉ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਜਾਇਜ਼ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ

Image
9PB NEWS:- ਸ੍ਰੀ ਮੁਕਤਸਰ ਸਾਹਿਬ (ਗੁਰਜੰਟ ਸਿੰਘ ਭੱਟੀ)ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਉ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿੱਚ ਪਿੰਡ ਤਖਤਮੁਲਾਣਾ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਤਖਤਮੁਲਾਣਾ ਬਲਾਕ ਪ੍ਰਧਾਨ ਬਲਾਕ ਸਕੱਤਰ ਲਖਵੀਰ ਸਿੰਘ ਤਖਤਮੁਲਾਣਾ ਪਿੰਡ ਦੀ ਇਕਾਈ ਪ੍ਰਧਾਨ ਰੀਤ ਕੋਰ ਤਖਤਮੁਲਾਣਾ ਮੈਜਰ ਸਿੰਘ ਤਖਤਮੁਲਾਣਾ ਜਸਪਾਲ ਸਿੰਘ ਤਖਤਮੁਲਾਣਾ ਇੱਕਬਾਲ ਸਿੰਘ ਤਖਤਮੁਲਾਣਾ ਹਰਬੰਸ ਸਿੰਘ ਤਖਤਮੁਲਾਣਾ ਦਰਸ਼ਨ ਸਿੰਘ ਤਖਤਮੁਲਾਣਾ ਅਤੇ ਹੋਰ ਮਜ਼ਦੂਰ ਤੇ ਕਿਸਾਨ ਧਰਨਾ ਵਿੱਚ ਸ਼ਾਮਲ ਹੋਏ ਮੁੱਖ ਬੁਲਾਰੇ ਲਖਵੀਰ ਸਿੰਘ ਤਖਤਮੁਲਾਣਾ ਆਪਣੇ ਕਰੜੇ ਸ਼ਬਦਾਂ ਬੋਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਉ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਜਾਇਜ਼ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ ਅਤੇੇ ਜਿਹੜਾ ਤਿੰਨ ਚਾਰ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਨਜਾਇਜ਼ ਹਾਜ਼ਰੀ ਪਵਾਅ ਕੇ ਸਰਕਾਰ ਦੇ ਪੈਸੇ ਨੂੰ ਚੂਨਾ ਲਗਾਇਆ ਹੈ ਉਨ੍ਹਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਇਸ ਮੌਕੇ ਤੇ ਬੋਲਦੇ ਬੁਲਾਰੇ ਨੇ ਕਿਹਾ ਕਿ ਫੋਰੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਫਿਰ ਧਰਨਾ ਦਿੱਤਾ ਜਾਵੇਗਾ ਮੋਕੇ ਬੀਡੀਪੀਉ ਦੇ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਧਰਨਾ ਵਿੱਚ ਆਕੇ ਗੱਲਬਾਤ ਕੀਤੀ ਤੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਤੇ ਮੰਗ ਪੱਤਰ ਲਿਆ

ਸਰਕਾਰ ਵੱਲੋਂ ਕਰੋਨਾ ਵੈਕਸਿਨ ਦੀ ਪ੍ਰੀਕਾਸ਼ਨਰੀ ਡੋਜ ਲਗਵਾਉਣ ਲਈ ਸਮਾਂ ਘਟਾਇਆ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 08( ਬੂਟਾ ਸਿੰਘ )ਵਿਨੀਤ ਕੁਮਾਰ ਆਈ. ਏ. ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਕੋਵਿਡ ਟੀਕਾਕਰਣ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਪਹਿਲਾਂ ਕਰੋਨਾ ਵੈਕਸਿਨ ਦੀ ਦੂਜੀ ਖਰਾਕ ਲਗਵਾਉਣ ਤੋਂ 9 ਮਹੀਨੇ ਬਾਅਦ ਪ੍ਰਕਾਸ਼ਨਰੀ ਡੋਜ (ਬੂਸਟਰ ਡੋਜ) ਲਗਾਈ ਜਾਂਦੀ ਸੀ ਜੋ ਕਿ ਸਰਕਾਰ ਵੱਲੋਂ ਨਵੇਂ ਹੁਕਮਾਂ ਅਨੁਸਾਰ ਪ੍ਰੀਕਾਸ਼ਨਰੀ ਡੋਜ ਦੂਜੀ ਖੁਰਾਕ ਲਗਵਾਉਣ ਤੋਂ 6 ਮਹੀਨੇ ਬਾਅਦ ਲਗਵਾਈ ਜਾ ਸਕਦੀ ਹੈ। ਉਨ੍ਹਾਂ 60 ਸਾਲ ਤੋਂ ਉਪਰ ਅਤੇ ਫਰੰਟ ਲਾਈਨ ਤੇ ਹੈਲਥ ਕੇਅਰ ਵਰਕਰਾਂ ਨੂੰ ਅਪੀਲ ਕੀਤੀ ਗਈ ਜਿਨ੍ਹਾਂ ਦੇ ਦੂਜੀ ਡੋਜ ਲਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪ੍ਰਕਾਸ਼ਨਰੀ ਡੋਜ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ। ਉਨ੍ਹਾਂ ਕਿਹਾ ਕਿ ਕਰੋਨਾ ਟੀਕਾਕਰਣ ਕਰਵਾਕੇ ਹੀ ਸੰਭਾਵਿਤ ਕੋਰੋਨਾ ਦੀ ਆਉਣ ਵਾਲੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨਾਂ ਵਿੱਚ ਕਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਕਰੋਨਾ ਤੋਂ ਬਚਣ ਲਈ ਕੋਵਿਡ-19 ਟੀਕਾਕਰਨ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਲੋਕਾਂ ਦੀ ਦੂਜੀ ਅਤੇ ਪ੍ਰੀਕਾਸ਼ਨਰੀ ਖੁਰਾਕ ਡਿਊ ਹੈ, ਪਰ ਲੋਕ ਟ

ਡੀ ਐਸ ਪੀ ਜਗਦੀਸ਼ ਕੁਮਾਰ ਨੇ ਕਿਹਾ ਬਖਸੇ ਨਹੀਂ ਜਾਣਗੇ ਸ਼ਰਾਰਤੀ

Image
ਸ੍ਰੀ ਮੁਕਤਸਰ ਸਾਹਿਬ,ਜੁਲਾਈ 08( ਬੂਟਾ ਸਿੰਘ ) ਡੀਐਸਪੀ ਸਬ-ਡਵੀਜ਼ਨ ਜਗਦੀਸ਼ ਕੁਮਾਰ ਨੇ ਕਿਹਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਵਾਸਤੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਡੀਐਸਪੀ ਜਗਦੀਸ਼ ਕੁਮਾਰ ਵੱਲੋਂ ਬੀਤੀ ਬੁੱਧਵਾਰ ਦੇਰ ਸ਼ਾਮ ਆਪਣਾ ਪਦਭਾਰ ਸੰਭਾਲਿਆ ਗਿਆ, ਜਦਕਿ ਇਸ ਤੋਂ ਪਹਿਲਾਂ ਉਹ ਫ਼ਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਡੀਐਸਪੀ ਨੇ ਕਿਹਾ ਕਿ ਨਸ਼ੇ ਤੇ ਨਕੇਲ ਪਾਉਣ ਵਾਸਤੇ ਐਸਐਸਪੀ ਦੀ ਅਗਵਾਈ ਹੇਠ ਪੁਲਿਸ ਨੇ ਮੁਹਿੰਮ ਤੇਜ਼ ਗਤੀ ਨਾਲ ਸ਼ੁਰੂ ਕਰ ਰੱਖੀ ਹੈ। ਇਸੇ ਤਰਾਂ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਦੇ ਦਾਖਲ ਹੋਣ ਤੋਂ ਰੋਕਣ ਵਾਸਤੇ ਵੀ ਰਾਤ ਸਮੇਂ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਮੁਫਤ ਸਹੂਲਤਾਂ ਦਾ ਐਲਾਨ

Image
ਸ੍ਰੀ ਮੁਕਤਸਰ ਸਾਹਿਬ( Butta singh)    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅਮਰਨਾਥ ਯਾਤਰੀਆਂ ਲਈ ਇਸ ਜਿਲ੍ਹੇ ਦੀਆਂ ਮੁੱਖ ਸ਼ੜਕਾਂ ਤੇ ਵੱਖ ਵੱਖ ਥਾਂਈ ਯਾਤਰਾ ਦੌਰਾਨ ਲਗਾਤਾਰ ਮੁਫਤ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਇਸ ਜਿਲ੍ਹਾ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ ਦੀ ਦੇਖ ਰੇਖ ਹੇਠ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਥਾਨਕ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਤੇ ਪਿੰਡ ਰੁਪਾਣਾ ਦੇ ਨਜ਼ਦੀਕ ਸਥਿਤ ਅਰਸ਼ ਬਹਾਰ ਢਾਬਾ, ਲਾਹੌਰੀਆਂ ਦਾ ਢਾਬਾ ਅਤੇ ਭਲਵਾਨ ਢਾਬੇ ਤੇ ਯਾਤਰੀਆਂ ਲਈ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਕਿਉਂਕਿ ਇਹ ਯਾਤਰਾ 40 ਦਿਨ ਦੇ ਕ੍ਰੀਬ ਲਗਾਤਾਰ ਚਲਦੀ ਰਹਿਣੀ ਹੈ ਅਤੇ ਪੰਜਾਬ ਦੀਆਂ ਵੱਖ ਵੱਖ ਸ਼ੜਕਾਂ ਤੇ ਭਾਰੀ ਗਿਣਤੀ ਵਿੱਚ ਅਮਰਨਾਥ ਤੀਰਥ ਯਾਤਰੀਆਂ ਦਾ ਆਉਣਾ ਜਾਣਾ ਬਣਿਆ ਰਹਿਣਾ ਹੈ, ਇਸ ਲਈ ਉਹਨਾ ਨੂੰ ਯਾਤਰਾ ਦੌਰਾਨ ਕਾਫੀ ਜਰੂਰਤਾਂ ਉਤਪੰਨ ਹੋਣ ਦੀ ਸੰਭਾਵਨਾ ਬਣੀ ਰਹੇਗੀ। ਇਸ ਲਈ ਯਾਤਰੀਆਂ ਦੀਆਂ ਜਰੂਰਤਾਂ ਅਤੇ ਪੇਸ਼ ਆਉਣ ਵਾਲੀਆ ਮੁਸ਼ਕਿਲਾਂ ਦੇ ਮੱਦੇਨਜ਼ਰ ਇਨ੍ਹਾਂ ਸਥਾਨਾਂ ਤੇ ਅਮਰਨਾਥ ਯਾਤਰੀਆਂ ਦੀ ਸਹੂਲਤ ਲਈ ਮੁਫਤ ਵਿਸ਼ਰਾਮ, ਬਾਥਰੂਮ ਦੀ ਸਵਿਧਾ, ਦਵਾਈਆਂ ਅਤੇ ਮੈਡੀਕਲ ਚੈੱਕਅੱਪ ਤੋਂ ਇਲਾਵਾ ਚਾਹ ਪਾਣੀ ਦਾ ਇੰਤਜਾਮ ਵੀ ਕੀਤਾ ਗਿਆ ਹੈ। ਪੁਲਿਸ ਵਿਭਾਗ ਵੱਲੋਂ ਇਸ ਵੱਡਮੁੱਲੇ ਕਾਰਜ਼ ਲਈ ਸਥਾਨਕ ਢਾਬੇ, ਹੋਟਲ ਅਤੇ ਰੈਸਟੋਰੈਂਟ