Posts

Showing posts from 2024

ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੇ ਨਾਲ ਲੱਖ ਲੱਖ ਵਧਾਈਆਂ

 ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੇ ਨਾਲ ਲੱਖ ਲੱਖ ਵਧਾਈਆਂ 9PB news  ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰੋ।

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਸ੍ਰੀ ਮੁਕਤਸਰ ਸਾਹਿਬ , 17 ਸਤੰਬਰ (ਦੀਪਕ ਪਾਲ ਸ਼ਰਮਾ)- ਸ਼ਹਿਰ ਦੇ ਇਕ ਸੀਨੀਅਰ ਪੱਤਰਕਾਰ ਨਾਲ ਐਤਵਾਰ 15 ਸਤੰਬਰ ਨੂੰ ਥਾਣਾ ਸਿਟੀ ਦੇ ਇਕ ਕਰਮਚਾਰੀ ਵੱਲੋਂ ਸ਼ੇਰਆਮ ਧੱਕਾਸ਼ਾਹੀ ਕੀਤੀ ਗਈ। ਜਿਸ ਲਈ ਸੋਮਵਾਰ ਸਵੇਰੇ ਕਰੀਬ 60 ਮੋਹਤਵਾਰ ਪੱਤਰਕਾਰਾਂ ਤੇ ਸ਼ਹਿਰੀਆਂ ਦੇ ਵਫ਼ਦ ਵੱਲੋਂ ਇੱਕ ਲਿਖਤੀ ਸ਼ਿਕਾਇਤ ਪੱਤਰ ਐਸਐਸਪੀ ਤੁਸ਼ਾਰ ਗੁਪਤਾ ਨੂੰ ਦੇ ਕੇ ਆਏ ਸਨ ਤੇ ਮੰਗ ਕੀਤੀ ਸੀ ਕਿ ਉਕਤ ਕਰਮਚਾਰੀ ਦੇ ਖਿਲਾਫ ਸੋਮਵਾਰ 16 ਸਤੰਬਰ ਸ਼ਾਮ ਤੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਹਨਾਂ ਵਿਸ਼ਵਾਸ ਦਿਵਾਇਆ ਕਿ ਸ਼ਾਮ ਤੱਕ ਕਾਰਵਾਈ ਕਰ ਦਿੱਤੀ ਜਾਵੇਗੀ। ਪਰ ਮੰਗਲਵਾਰ ਸ਼ਾਮ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਉੱਚ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਗਈ । ਇਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਫੈਸਲਾ ਕੀਤਾ ਕਿ ਬੁੱਧਵਾਰ 18 ਸਤੰਬਰ ਨੂੰ ਆਪਣੀਆਂ ਸਹਿਯੋਗੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣਾ ਸਿਟੀ ਅੱਗੇ ਸਵੇਰੇ 10 ਵਜੇ ਧਰਨਾ ਦਿੱਤਾ ਜਾਵੇਗਾ। ਸਮੂਹ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਤੁਹਾਡੀਆਂ ਸਾਰਿਆਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਵਾਲੇ ਪੱਤਰਕਾਰ ਭਾਈਚਾਰੇ ਦਾ ਸਾਥ ਦੇਣ ਲਈ ਬੁੱਧਵਾਰ ਸਵੇਰੇ 10 ਵਜੇ ਥਾਣਾ ਸਿਟੀ ਅੱਗੇ ਧਰਨੇ ਵਿੱਚ ਪੁੱਜੋ।

ਨਾਜ਼ੁਕ ਜਿਹੀਆਂ ਅੱਖਾਂ ਦੇ ਵਿੱਚ,

Image
ਪਿਉਂ  ਨਾਜ਼ੁਕ ਜਿਹੀਆਂ ਅੱਖਾਂ ਦੇ ਵਿੱਚ, ਖੁਆਬ ਘਰੋੜ ਤਰਾਸ਼ੇ ਮੈਂ। ਸਫ਼ਰ ਦਾ ਲੁਤਫ਼ ਉਠਾਉਣ ਲਈ ਬਹਿ ਗਿਆ, ਖਿੜਕੀ ਵਾਲੇ ਪਾਸੇ ਮੈਂ। ਇੱਕ ਹਮਸਫ਼ਰ ਨੇ ਆਣ ਸੁਣਾਇਆ, 'ਪੁੱਤਰਾ ਪੱਧਰਾ ਨਹੀਓਂ ਪੈਂਡਾ'; ਫੁੱਲ ਟਾਂਵਾ ਟਾਂਵਾ ਏ, ਦੇਖੇ ਰਾਹ ਵਿੱਚ ਕੰਡੇ ਖਾਸੇ ਮੈਂ।। ਕਿਤੇ ਠੰਡੀਆਂ ਛਾਵਾਂ ਮਿਲਣ ਗੀਆਂ, ਕਿਤੇ ਧੁੱਪ ਧਰਤ ਭੜਾਸੇ ਵੇ। ਕਰ ਹੋਂਸਲਾ ਲੀਹੇ ਪੈ ਪੁੱਤਰਾ, ਬੰਨ੍ਹ ਪੱਲੇ ਮਿਲੇ ਦਿਲਾਸੇ ਵੇ। ਮੈਂ ਸਾਂਭ ਲਉਂ ਜੇ ਡਿੱਗਿਆ ਤਾਂ, ਤੂੰ ਕਲ਼ਮ ਤਾਂ ਚੱਕ ਤੇਰੀ ਚਾਲ ਤੁਰੂ। ਓਹੋ ਪਿਓ ਹੈ ਮੇਰਾ ਰੱਬ ਵਰਗਾ, ਜੀਹਦੇ ਨਾਲ ਹੋਇਆ ਮੇਰਾ ਸਫ਼ਰ ਸ਼ੁਰੂ।। ਡਾਕਟਰ ਸੰਜੀਵ ਜਿੰਦਲ  ਪ੍ਰਿੰਸੀਪਲ  ਦੇਸ਼ ਭਗਤ ਗਲੋਬਲ ਸਕੂਲ, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ 

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !

Image
ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਨੇ ਅਵਾਰਾ ਪਸ਼ੂਆਂ ਦਾ ਹੱਲ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ 9pb news( ਬੂਟਾ ਸਿੰਘ ) ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤੇ ਅਵਾਰਾ ਪਸ਼ੂਆਂ ਦੇ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਜਿਸ ਵਿੱਚ ਲੋਕ ਆਪਣੀਆਂ ਕੀਮਤੀਆਂ ਜਾਨਾ ਗਵਾ ਚੁੱਕੇ ਹਨ ਇਨਾ ਅਵਾਰਾ ਪਸ਼ੂਆਂ ਦਾ ਮੁੱਦਾ ਕਈ ਵਾਰ ਸੋਸ਼ਲ ਵਰਕਰ ਤੇ ਸ਼ਹਿਰ ਦੇ ਲੋਕਾਂ ਨੇ ਸਮੇਂ ਸਮੇਂ ਤੇ ਚੁੱਕਦੇ ਰਹੇ ਹਨ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਵਾਰਾ ਪਸ਼ੂ ਸਬੰਧੀ ਹੁਣ ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਰਿਜ ਨੰਂ,396,(ਜਿਲ੍ਹਾ ਮੁਕਤਸਰ ਸਾਹਿਬ ) ਵੱਲੋਂ ਇਹਨਾਂ ਅਵਾਰਾ ਪਸ਼ੂਆਂ ਦਾ ਜਲਦ ਤੋਂ ਜਲਦ ਹੱਲ ਕਰਨ ਸਬੰਧੀ ਮਸਲਾ ਚੁੱਕਿਆ ਗਿਆ ਹੈ ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਸ਼ਹਿਰ 40 ਮੁਕਤਿਆਂ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੁਕਤਸਰ ਸਾਹਿਬ ਦੇ ਵਿਚ ਅਵਾਰਾ ਪਸੂਆ ਕਾਰਨ ਬਹੁਤ ਸਾਰੀ ਸਮੱਸਿਆ ਆਉਂਦੀ ਹੈ ਜਿਸ ਦਾ ਸਾਹਮਣਾ ਸ਼ਹਿਰ ਵਾਸੀਆਂ ਨੂੰ ਕਰਨਾ ਪੈ ਰਿਹਾ ਖਾਸ ਕਰਕੇ ਜੋ ਆਪਣੇ ਵਹੀਕਲਾਂ ਰਾਹੀਂ ਰੋਜ਼ਾਨਾ ਸਫਰ ਕਰਦੇ ਹਨ ਇਨਾ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹੀ ਸ਼ਹਿਰ ਵਿੱਚ ਐਕਸੀਡੈਂਟ ਹੋ ਰਹੇ ਹਨ ਜਿਨਾਂ ਦੀ ...

ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਾਂਸ ਪ੍ਰੋਗਰਾਮ ਅਧੀਨ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ ਗਈ ਟਰੇਨਿੰਗ

Image
ਨਮੂਨੀਆ ਦੀ ਜਲਦੀ ਪਛਾਣ ਕਰਕੇ ਅਤੇ ਜਲਦੀ ਇਲਾਜ ਸ਼ੁਰੂ ਕਰਕੇ ਬੱਚਿਆਂ ਦੀਆਂ ਬਹੁਤ ਸਾਰੀਆਂ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ: ਡਾ ਨਵਜੋਤ ਕੌਰ ਸਿਵਲ ਸਰਜਨ ਰਿਪੋਰਟ ਬੂਟਾ ਸਿੰਘ  :- ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਦਫਤਰ ਸਿਵਲ ਸਰਜਨ ਵਿਖੇ ਸਾਂਸ ਪ੍ਰੋਗਰਾਮ ਅਧੀਨ ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਸੁਪਰਵਾਇਜ਼ਰੀ ਸਟਾਫ ਨੂੰ ਟਰੇਨਿੰਗ ਦਿੱਤੀ ਗਈ । ਟਰੇਨਿੰਗ ਦੋਰਾਨ ਡਾ ਨਵਜੋਤ ਕੌਰ ਸਿਵਲ ਸਰਜਨ ਨੇ ਕਿਹਾ ਕਿ ਪੰਜ ਸਾਲ ਤੱਕ ਦੇ ਬੱਚਿਆਂ ਵਿਚ ਹੋਣ ਵਾਲੀਆਂ ਮੌਤਾ ਦਾ ਨਮੂਨੀਆ ਮੁੱਖ ਕਾਰਨ ਹੈ, ਜੋ ਕਿ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ ਜੇਕਰ ਨਮੂਨੀਆ ਦੀ ਜਲਦੀ ਪਛਾਣ ਕਰਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਨਮੂਨੀਆਂ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿਚ ਸਮਾਂ ਨਾ ਗਵਾਇਆ ਜਾਵੇ ਅਤੇ ਇਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਕੇ ਮਰੀਜ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ।ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਮੂਨਿਆਂ ਤੋਂ ਬਚਾਅ ਅਤੇ ਇਸਦੇ ਇਲਾਜ ਸਬੰਧੀ “ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਊਟਰੀਲਾਇਜ਼ ਨਮੂਨੀਆ ਸਕਸੈਸਫੁੱਲੀ” (ਸਾਂਸ) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਜਿਸ ਤਹਿਤ ਲੋਕਾਂ ਨੂੰ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ, ਨਮੂਨੀਆ ਦੀ ਜਲਦੀ ਪਛਾਣ ਕਰਕੇ ਇਸਦਾ ਇਲਾਜ ਕਰਨਾ ਅਤੇ ਗੰਭੀਰ ਨਮ...

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

Image
ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਦੇ ਸੱਦੇ ਤੇ 16ਫਰਵਰੀ ਭਾਰਤ ਬੰਦ ਦੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਮੁਕਤਸਰ ,6 ਫਰਵਰੀ ( ਬੂਟਾ ਸਿੰਘ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ ਦੀ ਪ੍ਰਧਾਨਗੀ ਹੇਠ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਦਿਨੇ ਰਾਤ ਧਰਨੇ ਸ਼ੁਰੂ ਜੋ 6 ਤੋਂ 10 ਫ਼ਰਵਰੀ ਤੱਕ ਜਾਰੀ ਰਹਿਣਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਕੇ ਕਿਸਾਨ ਮਜ਼ਦੂਰ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਤੋਂ ਭੱਜਣਾਂ ਰੋਕ ਕੇ ਤਰੁੰਤ ਲਾਗੂ ਕਰਵਾਉਣ, ਬੇਜ਼ਮੀਨੇ ਗਰੀਬ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨੀ ਤੋਟ ਪੂਰੀ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਹਾਸਿਲ ਕਰਨ ਸਮੇਤ ਜ਼ਬਰਨ ਕਰਜ਼ਾ ਵਸੂਲੀ ਲਈ ਜ਼ਮੀਨਾਂ ਮਕਾਨਾਂ ਆਦਿ ਦੀਆਂ ਕੁਰਕੀਆਂ ਨਿਲਾਮੀਆਂ ਦੇ ਖਾਤਮੇ ਵਾਲਾ ਕਰਜ਼ਾ ਕਾਨੂੰਨ ਬਣਾਉਣ, ਫ਼ਸਲੀ ਤਬਾਹੀਆਂ ਦੇ ਲਟਕ ਰਹੇ ਮੁਆਵਜ਼ੇ ਤਰੁੰਤ ਲੈਣ, ਪਾਣੀ ਦੇ ਕਾਰਪੋਰੇਟੀਕਰਨ ਦੀ ਨੀਤੀ ਰੱਦ, ਕਰਨ, ਸਾਰੀਆਂ ਫਸਲਾਂ...

ਖੂਨ : ਇੱਕ ਬੁਨਿਆਦੀ ਲੋੜ - ਪ੍ਰਿੰਸਿਪਲ ਸੰਜੀਵ ਜਿੰਦਲ

Image
9pb news:- ਖੂਨ ਇੱਕ ਜੀਵਤ ਟਿਸ਼ੂ ਹੈ ਜਿਸ ਵਿੱਚ ਜੀਵਿਤ ਸੈੱਲਾਂ ਦੀ ਭਰਪੂਰਤਾ ਹੁੰਦੀ ਹੈ ਜੋ ਜੀਵਨ ਦੇ ਬੁਨਿਆਦੀ ਬਲਾਕ ਹਨ। ਖੂਨ ਵਿੱਚ ਲਾਲ ਸੈੱਲ ਫੇਫੜਿਆਂ ਅਤੇ ਬਾਕੀ ਸਰੀਰ ਦੇ ਵਿਚਕਾਰ ਗੈਸਾਂ ਨੂੰ ਲਿਜਾਣ ਵਿੱਚ ਮਦਦ ਕਰਦੇ ਹਨ। ਚਿੱਟੇ ਲਹੂ ਦੇ ਸੈੱਲ ਜਿਨ੍ਹਾਂ ਦੀਆਂ ਕਈ ਕਿਸਮਾਂ ਹਨ, ਲਾਗ ਨਾਲ ਲੜਦੀਆਂ ਹਨ ਅਤੇ ਸਰੀਰ ਦੀ ਇਮਿਊਨ ਸਿਸਟਮ ਦਾ ਹਿੱਸਾ ਬਣਾਉਂਦੀਆਂ ਹਨ। ਪਲੇਟਲੇਟ ਖੂਨ ਦੇ ਸੈੱਲਾਂ ਦੀ ਇੱਕ ਹੋਰ ਕਿਸਮ ਹੈ ਜੋ ਖੂਨ ਦੇ ਥੱਕੇ ਨੂੰ ਰੋਕਣ ਵਿੱਚ ਮਦਦ ਕਰਦੀ ਹੈ ਅਤੇ ਜਦੋਂ ਸਰੀਰ ਨੂੰ ਸੱਟ ਲੱਗ ਜਾਂਦੀ ਹੈ ਤਾਂ ਖੂਨ ਵਗਣਾ ਬੰਦ ਹੋ ਜਾਂਦਾ ਹੈ। ਪਲਾਜ਼ਮਾ ਗਤਲਾ ਬਣਾਉਣ ਵਾਲੇ ਕਾਰਕਾਂ, ਪ੍ਰੋਟੀਨਾਂ ਅਤੇ ਹੋਰ ਸੁਰੱਖਿਆਤਮਕ ਐਂਟੀਬਾਡੀਜ਼ ਦਾ ਇੱਕ ਅਮੀਰ ਸਰੋਤ ਹੈ ਜੋ ਸਰੀਰ ਵਿੱਚ ਹਰ ਥਾਂ ਖੂਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ।ਹਰ ਪਲ ਕਿਸੇ ਨਾ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ। ਥੈਲੇਸੀਮੀਆ ਵਰਗੀਆਂ ਖੂਨ ਦੀਆਂ ਬੀਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਖੂਨ ਦੀ ਲੋੜ ਹੁੰਦੀ ਹੈ ਜਿਸ ਲਈ ਵਾਰ-ਵਾਰ ਖੂਨ ਚੜ੍ਹਾਉਣਾ ਪੈਂਦਾ ਹੈ। ਕੈਂਸਰ ਦੇ ਇਲਾਜ ਅਧੀਨ ਮਰੀਜ਼ਾਂ ਨੂੰ ਖੂਨ ਦੀ ਲੋੜ ਹੁੰਦੀ ਹੈ। ਦੁਰਘਟਨਾ ਪੀੜਤ, ਗਰਭ ਅਵਸਥਾ ਅਤੇ ਜਣੇਪੇ ਦੌਰਾਨ ਗਰਭਵਤੀ ਮਾਵਾਂ, ਸਰਜੀਕਲ ਮਰੀਜ਼, ਅਨੀਮਿਕ ਮਰੀਜ਼, ਜਲਣ ਪੀੜਤ, ਸਮੇਂ ਤੋਂ ਪਹਿਲਾਂ ਨਵਜੰਮੇ ਬੱਚੇ ਅਤੇ ਟ੍ਰਾਂਸਪਲਾਂਟ ਦੇ ਮਰੀਜ਼, ਇਨ੍ਹਾਂ ਸਾਰਿਆਂ ਨੂੰ ਬਚਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਖੂਨ ਦੀ ਲੋੜ ...