ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !
ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਨੇ ਅਵਾਰਾ ਪਸ਼ੂਆਂ ਦਾ ਹੱਲ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ 9pb news( ਬੂਟਾ ਸਿੰਘ ) ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤੇ ਅਵਾਰਾ ਪਸ਼ੂਆਂ ਦੇ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਜਿਸ ਵਿੱਚ ਲੋਕ ਆਪਣੀਆਂ ਕੀਮਤੀਆਂ ਜਾਨਾ ਗਵਾ ਚੁੱਕੇ ਹਨ ਇਨਾ ਅਵਾਰਾ ਪਸ਼ੂਆਂ ਦਾ ਮੁੱਦਾ ਕਈ ਵਾਰ ਸੋਸ਼ਲ ਵਰਕਰ ਤੇ ਸ਼ਹਿਰ ਦੇ ਲੋਕਾਂ ਨੇ ਸਮੇਂ ਸਮੇਂ ਤੇ ਚੁੱਕਦੇ ਰਹੇ ਹਨ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਵਾਰਾ ਪਸ਼ੂ ਸਬੰਧੀ ਹੁਣ ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਰਿਜ ਨੰਂ,396,(ਜਿਲ੍ਹਾ ਮੁਕਤਸਰ ਸਾਹਿਬ ) ਵੱਲੋਂ ਇਹਨਾਂ ਅਵਾਰਾ ਪਸ਼ੂਆਂ ਦਾ ਜਲਦ ਤੋਂ ਜਲਦ ਹੱਲ ਕਰਨ ਸਬੰਧੀ ਮਸਲਾ ਚੁੱਕਿਆ ਗਿਆ ਹੈ ਮੁਕਤੀਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਸ਼ਹਿਰ 40 ਮੁਕਤਿਆਂ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੁਕਤਸਰ ਸਾਹਿਬ ਦੇ ਵਿਚ ਅਵਾਰਾ ਪਸੂਆ ਕਾਰਨ ਬਹੁਤ ਸਾਰੀ ਸਮੱਸਿਆ ਆਉਂਦੀ ਹੈ ਜਿਸ ਦਾ ਸਾਹਮਣਾ ਸ਼ਹਿਰ ਵਾਸੀਆਂ ਨੂੰ ਕਰਨਾ ਪੈ ਰਿਹਾ ਖਾਸ ਕਰਕੇ ਜੋ ਆਪਣੇ ਵਹੀਕਲਾਂ ਰਾਹੀਂ ਰੋਜ਼ਾਨਾ ਸਫਰ ਕਰਦੇ ਹਨ ਇਨਾ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹੀ ਸ਼ਹਿਰ ਵਿੱਚ ਐਕਸੀਡੈਂਟ ਹੋ ਰਹੇ ਹਨ ਜਿਨਾਂ ਦੀ ...