ਵਾਟਰ ਵਰਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਮੰਗਾਂ ਨਹੀਂ ਮੰਨੀਆਂ ਤਾ ਕਰਾਂਗੇ ਵੱਡਾ ਸੰਘਰਸ਼
ਸਾਹਿਬ ਜਨਵਰੀ 27(ਬੂਟਾ ਸਿੰਘ)ਨਵੀ ਦਾਣਾ ਮੰਡੀ, ਵਾਟਰ ਵਰਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮ ਦੇ ਸਬੰਧ ਵਿੱਚ ਇੱਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਭੋਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਧਾਨ ਸਾਹਿਬ ਵਲੋ ਦੱਸਿਆ ਗਿਆ ਕਿ ਕੱਚੇ ਮੁਲਾਜ਼ਮਾਂ ਦੀ ਤਨਖਾਹਾਂ ਡੀਸੀ, ਰੇਟ ਤੋ ਘੱਟ ਦਿੱਤੀਆ ਜਾਂਦੀਆਂ ਅਤੇ ਇਸ ਦੇ ਨਾਲ ਈ.ਪੀ.ਐਫ ਅਤੇ ਈ.ਐਸ.ਆਈ ਕੱਟਿਆ ਜਾਂਦਾ ਹੈ ਪਰ ਉਸ ਦੀ ਸਟੈਂਟਮੈਂਟ ਨਹੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਤੋ ਪਤਾ ਲੱਗਾ ਹੈ ਕਿ ਜੂਨ ਅਤੇ ਜੁਲਾਈ 2021 ਦੀ ਤਨਖਾਹ ਵੀ ਕੱਚੇ ਮੁਲਾਜ਼ਮਾਂ ਨੂੰ ਅਜੇ ਤੱਕ ਨਹੀ ਮਿਲੀ। ਪ੍ਰੈਸ ਨਾਲ ਗੱਲ ਬਾਤ ਕਰਦਿਆ ਯੂਨੀਅਨ ਦੇ ਸਕੱਤਰ ਬਲਕਾਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਦਾ ਪਿਛਲੇ ਕਾਫੀ ਲੰਮੇ ਸਮੇਂ ਤੋ ਵੱਡੇ ਪੱਧਰ ਤੇ ਠੇਕੇਦਾਰਾਂ ਅਤੇ ਅਫਸਰ ਸ਼ਾਹੀ ਦੀ ਮਿਲੀਭੁਗਤ ਨਾਲ ਸ਼ੋਸ਼ਣ ਹੋ ਰਿਹਾ ਹੈ। ਅਸੀਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਂਦੇ ਹਾਂ ਕਿ ਇਹੋ ਜਿਹੇ ਠੇਕੇਦਾਰ ਅਤੇ ਭ੍ਰਿਸ਼ਟ ਅਫਸ਼ਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੱਚੇ ਮੁਲਾਜ਼ਮਾਂ ਨੂੰ ਸ਼ੋਸ਼ਣ ਤੋ ਬਚਾਇਆ ਜਾ ਸਕੇ। ਅਸੀਂ ਪੰਜਾਬ ਸਰਕਾਰ ਤੋ ਆਸ ਕਰਦੇ ਹਾਂ ਕਿ ਇਸ ਸਾਲ ਤੋ ਠੇਕੇਦਾਰੀ ਸਿਸਟਮ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੰਜਾਬ ਮੰਡੀ ਬੋਰਡ ਦੇ ਅਧੀਨ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਮੰਗ ਪੱਤਰ ਕਾਰਜਕਾਰੀ ਇੰਜੀਨੀਅਰ ਸਿਵਲ, ਪੰਜਾਬ ਮੰਡੀ ਬੋ...