Posts

Showing posts from 2023

ਬਲੱਡ ਸੇਵਾ ਵੈਲਫੇਅਰ ਸੁਸਾਇਟੀ PB 30 ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਗਏ ਸਿੰਗਲ ਡੋਨੋਰ ਪਲੇਟਲੈਟ ਡੋਨੇਟ

Image
9PB NEWS:-ਰਾਹੂਲ ਕਾਲੜਾ ਨੇ ਅੱਧੀ ਰਾਤ ਕੀਤੇ ਪਲਾਜ਼ਮਾ ਡੋਨੇਟ ਬਲੱਡ ਸੇਵਾ ਵੈਲਫੇਅਰ ਸੁਸਾਇਟੀ PB 30 ਸ੍ਰੀ ਮੁਕਤਸਰ ਸਾਹਿਬ ਵੱਲੋਂ ਰਾਹੂਲ ਕਾਲੜਾ ਜੀ ਵੱਲੋਂ ਅੱਧੀ ਰਾਤ ਨੂੰ ਐਮਰਜੈਂਸੀ ਵਿੱਚ ਸਿੰਗਲ ਡੋਨੋਰ ਪਲੇਟਲੈਟ ਡੋਨੇਟ ਕੀਤੇ ਗਏ। ਸਿੰਗਲ ਡੋਨੋਰ ਪਲੇਟਲੈਟ ਡੋਨੇਟ ਕਰਨਾ ਸਿਹਤ ਸੰਭਾਲ ਦਾ ਅਹਿਮ ਹਿੱਸਾ ਹੈ। ਬਹੁਤ ਸਾਰੇ ਲੋਕ ਮਦਦ ਕਰਨ ਅਤੇ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਨੇਕ ਕੰਮ ਲਈ ਆਪਣੇ ਸਿੰਗਲ ਡੋਨੋਰ ਪਲੇਟਲੈਟ ਡੋਨੇਟ ਕਰਦੇ ਹਨ। ਮਨੁੱਖੀ ਸੈੱਲਾਂ ਦੀ ਕੀਮਤ ਦੇ ਬਰਾਬਰ ਕੁਝ ਵੀ ਨਹੀਂ ਹੈ। ਡਾਕਟਰੀ ਵਿਗਿਆਨ ਵਿੱਚ ਇੰਨੀਆਂ ਕਾਢਾਂ ਅਤੇ ਖੋਜਾਂ ਦੇ ਬਾਵਜੂਦ, ਸੈੱਲ ਬਣਾਉਣ ਵਾਲੀ ਕੋਈ ਪ੍ਰਯੋਗਸ਼ਾਲਾ ਨਹੀਂ ਹੈ। ਇਹ ਸਿਰਫ ਮਨੁੱਖੀ ਸਰੀਰ ਵਿੱਚ ਪਾਇਆ ਜਾ ਸਕਦਾ ਹੈ. ਇਸ ਲਈ, ਸਿੰਗਲ ਡੋਨੋਰ ਪਲੇਟਲੈਟ ਡੋਨੇਟ ਦਾ ਇੱਕੋ ਇੱਕ ਤਰੀਕਾ ਹੈ ਜਿਸ ਰਾਹੀਂ ਜੀਵਨ ਬਚਾਉਣ ਲਈ ਵਰਤਿਆ ਜਾ ਸਕਦਾ ਹੈ ਸਵੈਇੱਛਤ ਦਾਨ ਹੈ।  ਅਮਰਜੈਂਸੀ ਹਰ ਮਿੰਟ ਹੁੰਦੀ ਹੈ, ਅਤੇ ਸਿੰਗਲ ਡੋਨੋਰ ਪਲੇਟਲੈਟ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਜੋ ਇਲਾਜ ਦੌਰਾਨ ਲੋੜੀਂਦਾ ਹੈ। ਭਾਵੇਂ ਇਹ ਦੁਰਘਟਨਾ ਦੀਆਂ ਸੱਟਾਂ, ਜਲਣ, ਬਿਮਾਰੀਆਂ, ਥੈਲੇਸੀਮੀਆ, ਖੂਨ ਵਹਿਣ ਦੀਆਂ ਬਿਮਾਰੀਆਂ, ਲਿਊਕੇਮੀਆ, ਬਲੱਡ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਸਿੰਗਲ ਡੋਨੋਰ ਪਲੇਟਲੈਟ ਦੀ ਲੋੜ ਹੁੰਦੀ ਹੈ। ਇਸ ਲਈ ਸਿੰਗਲ ਡੋਨੋਰ ਪਲੇਟਲੈਟ ਡੋਨੇਟ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਇਹ ਸਭ ਤੋਂ ਵੱਡਾ

ਮੈਡੀਕਲ ਪ੍ਰੈਕਟੀਨਰਜ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮੀਟਿੰਗ ਹੋਈ

Image
9PB NEWS :- ਬਾਜਾਖਾਨਾ (ਅਵਤਾਰ ਸਿੰਘ ਮੱਲ)  ਮੈਡੀਕਲ ਪ੍ਰੈਕਟੀਨਰਜ ਐਸ਼ੋਸੀਏਸ਼ਨ ਬਲਾਕ ਬਾਜਾਖਾਨਾ ਵੱਲੋਂ ਬਲਾਕ ਪ੍ਰਧਾਨ ਡਾ.ਗੁਰਨਾਇਬ ਸਿੰਘ ਮੱਲਾ ਦੀ ਅਗਵਾਈ ਹੇਠ ਸੇਖ ਫਰੀਦ ਸਕੂਲ ਬਾਜਾਖਾਨਾ ਵਿਖੇ ਮੀਟਿੰਗ ਕੀਤੀ ਗਈ।ਬਲਾਕ ਪ੍ਰਧਾਨ ਡਾ. ਡਾਕਟਰ ਗੁਰਨਾਇਬ ਸਿੰਘ ਮੱਲਾ ਨੇ ਗੱਲਬਾਤ ਕਰਦਿਆਂ ਦੱਸਿਆ ਅੱਜ ਦੀ ਮੀਟਿੰਗ ਵਿੱਚ ਹੈਲੀਓਸ ਹਸਪਤਾਲ ਬਠਿੰਡਾ ਤੋਂ ਡਾ. ਵਰੁਣ ਨਾਗਪਾਲ ਗੈਸਟਰੋ ਸਰਜਨ ਨੇ ਪੇਟ ਦੀਆ ਬਿਮਾਰੀਆਂ ਅਤੇ ਅੰਤੜੀ ਰੋਗ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਅਤੇ ਡਾ. ਸੋਰਭ ਜਿੰਦਲ ਪਲਾਸਟਿਕ ਸਰਜਨ ਨੇ ਵੀ ਟਰੋਮਾ ਬਰਨ ਅਤੇ ਕੋਸਮੈਟਿਕ ਲੇਜਰ ਅਤੇ ਹੇਅਰ ਟਰਾਂਸਪਲਾਂਟ ਬਾਰੇ ਜਾਣਕਾਰੀ ਦਿੱਤੀ ਅਤੇ ਮੈਡੀਕਲ ਪ੍ਰੈਕਟੀਸਨਰਜ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਅੰਤ ਵਿੱਚ ਸਮੂਹ ਆਹੁਦੇਦਾਰਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੁਖਦੇਵ ਸਿੰਘ ਰੋਮਾਣਾ, ਡਾ. ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ,ਡਾ. ਗੁਰਜੰਟ ਸਿੰਘ ਝਖੜਵਾਲਾ ,ਡਾ .ਮਹਿੰਦਰ ਸਿੰਘ ਘਣੀਆਂ, ਡਾ. ਸੋਹਣ ਲਾਲ ਰੋਮਾਣਾ, ਡਾ .ਠਾਣਾ ਸਿੰਘ, ਡਾ. ਚਰਨਜੀਤ ਸਿੰਘ ਡਾ .ਪਵਨ ਕੁਮਾਰ, ਡਾ .ਮਨਦੀਪ ਸਿੰਘ ਮੱਲਾ ,ਡਾ .ਜਗਦੇਵ ਸਿੰਘ, ਡਾ. ਅਮਨਦੀਪ ਸਿੰਘ, ਡਾ. ਗੁਲਸ਼ਨ ਕੁਮਾਰ ,ਡਾ .ਜਰਨੈਲ ਸਿੰਘ, ਡਾ. ਨਿਰਮਲ ਕੁਮਾਰ, ਡਾ. ਛਿੰਦਰਪਾਲ ,ਡਾ. ਨਿਰਮਲ ਸਿੰਘ, ਵੈਦ. ਰਣਜੀਤ ਸਿੰਘ, ਵੈਦ. ਜਸਵੰਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਡਾ

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਕੀਤਾ ਦੌਰਾ

Image
MUKTSAR SAHIB:-( BUTTA SINGH )ਐਂਟੀ  ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਜਿਸ ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਸਮੂਹ ਟੀਮ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਦੀ ਜੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੀ ਪਾਵਨ ਧਰਤੀ ਵਿਖੇ ਦੌਰਾ ਕਰਨ ਦਾ ਮੁੱਖ ਮੰਤਵ ਜ਼ਿਲ੍ਹੇ‌ ਵਿੱਚੋਂ ਭਿ੍ਸ਼ਟਾਚਾਰ ਖ਼ਤਮ ਕਰਨਾ ਹੈ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਪੰਜਾਬ ਸਰਕਾਰ ਦਾ ਵੀ ਐਸੋਸੀਏਸ਼ਨ ਨੂੰ ਭਾਰੀ ਸਹਿਯੋਗ ਮਿਲੇਗਾ।ਇਸ ਮੁਹਿੰਮ ਦਾ ਮੁੱਖ ਸੰਦੇਸ਼ ਪੰਜਾਬ ਦੇ ਹਰ ਜ਼ਿਲ੍ਹੇ ਨੂੰ ਭਿ੍ਸ਼ਟਾਚਾਰ ਮੁਕਤ ਕਰਨਾ ਹੈ। ਜਿਸ ਤਹਿਤ ਹਰ ਜ਼ਿਲ੍ਹੇ ਵਿੱਚ ਭ੍ਰਿਸ਼ਟਾਚਾਰ ਮੁਕਤ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਜੀ,ਜ਼ਿਲ੍ਹਾ ਚੇਅਰਮੈਨ ਸੁਮਿਤ ਕੁਮਾਰ ਜੀ, ਸਾਜਨ ਜੀ ਜ਼ਿਲ੍ਹਾ ਯੂਥ ਡਰੈਕਟਰ, ਸਾਹਿਲ ਜੀ ਜ਼ਿਲ੍ਹਾ ਸਲਾਹਕਾਰ, ਹਰਕੀਰਤ ਜੀ ਯੂਥ ਵਾਇਸ ਡਰੈਕਟਰ, ਜਤਿੰਦਰ ਗਰੋਵਰ ਜੀ ਵਾਇਸ ਚੇਅਰਮੈਨ ਬਠਿੰਡਾ, ਪ੍ਰਵੀਨ ਕੁਮਾ

14 ਲੱਖ ਦੀ ਖੋਹ ਕਰਨ ਵਾਲੇ ਦੋ ਕਾਬੂ

Image
ਨਿਊਜ਼ ਕਪੂਰਥਲਾ ਨਰੇਸ਼ ਖੋਸਲਾ & ਸਾਜਨ ਖੋਸਲਾ ਖੇਹ ਕੀਤੇ 05 ਲੱਖ 14 ਹਜਾਰ ਰੁਪਏ ਸਮੇਤ 02 ਕਾਬੂ ਸ੍ਰੀ ਨਵਨੀਤ ਸਿੰਘ ਬੈਂਸ IPS , ਸੀਨੀਅਰ ਪੁਲਿਸ ਕਪਤਾਨ, ਜਿਲਾ ਕਪੂਰਥਲਾ ਨੇ ਪੁਲਿਸ ਲਾਇਨ ਕਪੂਰਥਲਾ ਮੈ ਪ੍ਰੈਸ ਕਾਨਫਰੰਸ ਕਰਕੇ  ਦੱਸਿਆ ਕਿ ਮਿਤੀ 05.02.2023 ਨੂੰ ਅਣਪਛਾਤੇ ਨੌਜਵਾਨਾਂ ਵਲੋਂ ਪਿਸਤੌਲ ਦੀ ਨੇਕ ਤੇ ਸਰੂਪ ਸਿੰਘ ਇੰਟਰਪ੍ਰਾਈਜ਼ ਬੇਗੋਵਾਲ ਨਾਮਕ ਵੈਸਟਰਨ ਯੂਨੀਅਨ ਦੇ ਮਾਲਕ ਸਰੂਪ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਜਲਾਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਪਾਸੋਂ 14 ਲੱਖ ਰੁਪਏ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਤੋਂ ਮੁਕੱਦਮਾ ਨੰਬਰ 07 ਮਿਤੀ 06.02.2013 ਅਧ 379-ਬੀ ਭਾਵ ਥਾਣਾ ਬੇਗੋ ਵਾਲ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਨੂੰ ਟਰੇਸ ਕਰਨ ਲਈ  ਹਰਵਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਇਨਵੈਸਟੀਏਸ਼ਨ) ਕਪੂਰਥਲਾ,  ਬਰਜਿੰਦਰ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ (ਡਿਟੈਕਟਿ ਕਪੂਰਥਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਡਿਊਟੀ ਲਗਾਈ ਗਈ ਸੀ। ਜਿਹਨਾਂ ਨੇ ASI ਚਰਨਜੀਤ ਸਿੰਘ ਇੰਚਾਰਜ ਟੈਕਨੀਕਲ ਸੈਲ ਕਪੂਰਥਲਾ ਅਤੇ ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਨਾਲ ਮਿਲ ਕੇ ਟੈਕਨੀਕਲ ਤਰੀਕੇ ਨਾਲ ਇਸ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨਾਂ ਨੌਜਵਾਨਾਂ ਗੁਲਾਬ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਰਾਣੀ ਪਿੰਡ ਥਾ

ਵਾਟਰ ਵਰਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਮੰਗਾਂ ਨਹੀਂ ਮੰਨੀਆਂ ਤਾ ਕਰਾਂਗੇ ਵੱਡਾ ਸੰਘਰਸ਼

Image
 ਸਾਹਿਬ ਜਨਵਰੀ 27(ਬੂਟਾ ਸਿੰਘ)ਨਵੀ ਦਾਣਾ ਮੰਡੀ, ਵਾਟਰ ਵਰਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਚੇ ਮੁਲਾਜ਼ਮ ਦੇ ਸਬੰਧ ਵਿੱਚ ਇੱਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਭੋਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਧਾਨ ਸਾਹਿਬ ਵਲੋ ਦੱਸਿਆ ਗਿਆ ਕਿ ਕੱਚੇ ਮੁਲਾਜ਼ਮਾਂ ਦੀ ਤਨਖਾਹਾਂ ਡੀਸੀ, ਰੇਟ ਤੋ ਘੱਟ ਦਿੱਤੀਆ ਜਾਂਦੀਆਂ ਅਤੇ ਇਸ ਦੇ ਨਾਲ ਈ.ਪੀ.ਐਫ ਅਤੇ ਈ.ਐਸ.ਆਈ ਕੱਟਿਆ ਜਾਂਦਾ ਹੈ ਪਰ ਉਸ ਦੀ ਸਟੈਂਟਮੈਂਟ ਨਹੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਤੋ ਪਤਾ ਲੱਗਾ ਹੈ ਕਿ ਜੂਨ ਅਤੇ ਜੁਲਾਈ 2021 ਦੀ ਤਨਖਾਹ ਵੀ ਕੱਚੇ ਮੁਲਾਜ਼ਮਾਂ ਨੂੰ ਅਜੇ ਤੱਕ ਨਹੀ ਮਿਲੀ। ਪ੍ਰੈਸ ਨਾਲ ਗੱਲ ਬਾਤ ਕਰਦਿਆ ਯੂਨੀਅਨ ਦੇ ਸਕੱਤਰ ਬਲਕਾਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਦਾ ਪਿਛਲੇ ਕਾਫੀ ਲੰਮੇ ਸਮੇਂ ਤੋ ਵੱਡੇ ਪੱਧਰ ਤੇ ਠੇਕੇਦਾਰਾਂ ਅਤੇ ਅਫਸਰ ਸ਼ਾਹੀ ਦੀ ਮਿਲੀਭੁਗਤ ਨਾਲ ਸ਼ੋਸ਼ਣ ਹੋ ਰਿਹਾ ਹੈ। ਅਸੀਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਂਦੇ ਹਾਂ ਕਿ ਇਹੋ ਜਿਹੇ ਠੇਕੇਦਾਰ ਅਤੇ ਭ੍ਰਿਸ਼ਟ ਅਫਸ਼ਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੱਚੇ ਮੁਲਾਜ਼ਮਾਂ ਨੂੰ ਸ਼ੋਸ਼ਣ ਤੋ ਬਚਾਇਆ ਜਾ ਸਕੇ। ਅਸੀਂ ਪੰਜਾਬ ਸਰਕਾਰ ਤੋ ਆਸ ਕਰਦੇ ਹਾਂ ਕਿ ਇਸ ਸਾਲ ਤੋ ਠੇਕੇਦਾਰੀ ਸਿਸਟਮ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੰਜਾਬ ਮੰਡੀ ਬੋਰਡ ਦੇ ਅਧੀਨ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਮੰਗ ਪੱਤਰ ਕਾਰਜਕਾਰੀ ਇੰਜੀਨੀਅਰ ਸਿਵਲ, ਪੰਜਾਬ ਮੰਡੀ ਬੋਰਡ,

ਜੁੱਡੋ ਖੇਡਾ ਵਿੱਚ ਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਕੀਤਾ ਰੋਸ਼ਨ

Image
9PB NEWS:- ਬੁਢਲਾਡਾ ( ਦਵਿੰਦਰ ਸਿੰਘ ਕੋਹਲੀ )ਪੰਜਾਬ ਸਕੂਲ ਖੇਡਾਂ ਵਿੱਚ ਜੁੱਡੋ ਖੇਡ ਦੇ ਅੰਡਰ-17 ਖੇਡ ਵਰਗ ਵਿੱਚ ਜ਼ਿਲ੍ਹਾ ਮਾਨਸਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਦੀ ਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹਾ ਮਾਨਸਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜ਼ਿਲ੍ਹਾ ਮਾਨਸਾ ਵੱਲੋਂ ਟੀਮ ਇੰਚਾਰਜ ਲਖਵਿੰਦਰ ਕੌਰ ਅਤੇ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਜੁੱਡੋ ਟੀਮ ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਕਿਰਤੀ ਨੇ ਭਾਗ ਲਿਆ। ਸਕੂਲ ਇੰਚਾਰਜ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਜੁੱਡੋ ਕੋਚ ਮੈਡਮ ਸ਼ਾਲੂ ਜੀ ਦੇ ਵਿਸ਼ੇਸ਼ ਯੋਗਦਾਨ ਤੇ ਵਧਾਈਆਂ ਦਿੰਦੇ ਹੋਏ ਬੱਚਿਆਂ ਨੂੰ ਆਪਣੇ ਉਜਵੱਲ ਭਵਿੱਖ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਕੇ ਸੰਤੁਲਨ ਬਣਾਉਣ ਅਤੇ ਤੰਦਰੁਸਤ ਰਹਿਣ ਲਈ ਪ੍ਰੇਰਿਆ।

ਠੇਕਾ ਮੁਲਾਜਮਾਂ ਦੀਆਂ ਛਾਂਟੀਆਂ ਰੋਕਣ ਅਤੇ ਕੱਚੇ ਪਿੱਲੇ ਰੁਜਗਾਰ ਨੂੰ ਪੱਕਾ ਕਰਨ ਦੀ ਮੰਗ ਲਈ - ਮੁੱਖ ਮੰਤਰੀ ਪੰਜਾਬ ਸਰਕਾਰ ਨੂੰ (ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ) ਰਾਹੀ ਭੇਜਿਆ ‘ਯਾਦ-ਪੱਤਰ’

Image
  ਸ਼੍ਰੀ ਮੁਕਤਸਰ ਸਾਹਿਬ( butta Singh ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31)ਅਤੇ ਸੀ ਐਚ ਬੀ ਪਾਵਰ ਕੋਮ ਐਡ ਟਾਸਕੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜੱਥੇਬੰਦੀ ਵੱਲੋਂ ਵਲੋਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਅੱਜ ਇਥੇ  ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ  ਨੂੰ ਯਾਦ ਪੱਤਰ ਦਿੱਤਾ ਗਿਆ।  ਠੇਕਾ ਮੁਲਾਜਮ ਸਭ ਤੋਂ ਪਹਿਲਾਂ  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਇਸਦੇ ਬਾਅਦ ਰੋਸ ਮਾਰਚ ਕਰਦੇ ਹੋਏ ਵਿਧਾਇਕ ਦੀ ਰਿਹਾਇਸ ਪੁੱਜੇ, ਜਿੱਥੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂਅ ਹੇਠ ਇਕ ਵਾਰ ਫਿਰ ‘ਯਾਦ ਪੱਤਰ’ ਦਿੱਤਾ ਗਿਆ। ਇਸ ਮੌਕੇ ਆਗੂਆਂ ਜਸਵੀਰ ਸਿੰਘ ਕਾਲਾ, ਕੇਸਰ ਸਿੰਘ, ਅੰਗਰੇਜ ਸਿੰਘ, ਬਿਕਰਮਜੀਤ ਸਿੰਘ ਕਪੂਰ, ਮਨਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਹਰੋ ਪੱਕੀ ਨਵੀਂ ਭਰਤੀ ਕਰਨ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਸਾਲਾਂਬੱਧੀ ਅਰਸੇ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ। ਸਰਕਾਰੀ ਵਿਭਾਗਾਂ ਦੀ ਬੇਰਹਿਮ ਅਤੇ ਅੰਨੀ ਲੁੱਟ ਕਰ ਰਹੀਆਂ ਲੋਟੂ ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਨੂੰ ਵਿਭਾਗਾਂ ਵਿਚੋਂ ਬਾਹਰ ਕੱਢ ਕੇ ਸਮੂਹ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ’ਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ,