Posts

Showing posts from December, 2022

ਕੋਆਪ੍ਰੇਟਿਵ ਇੰਸਪੈਕਟਰਾਂ ਨੇ ਦਿੱਤਾ ਡੀਆਰ ਨੂੰ ਮੰਗ ਪੱਤਰ

Image
  9PB NEWS :-  ਸ੍ਰੀ ਮੁਕਤਸਰ ਸਾਹਿਬ ( ਮਨਜੀਤ ਸਿੱਧੂ ਬਰਾੜ )ਦਿ ਪੰਜਾਬ ਸਟੇਟ ਕੋਆਪ੍ਰੇਟਿਵ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਹਿਕਾਰੀ ਸਭਾਵਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਸਹਿਕਾਰੀ ਸਭਾਵਾਂ ਜਿਲ੍ਹਾ ਰਜਿਸਟਰਾਰ ਨੂੰ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਨੇ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਹਨ ਜਿਨ੍ਹਾਂ ਵਿੱਚ ਮੁੱਖ ਮੰਗ ਪੇ ਗ੍ਰੇਡ ਨੂੰ ਲੈ ਕੇ ਹੈ। ਸਾਡੇ ਵੱਲੋਂ ਮੁੱਖ ਮੰਗ 3800 ਰੁਪਏ ਗੇ੍ਰਡ ਪੇ ਮੰਗੀ ਗਈ ਸੀ, ਜੋ ਉਸ ਸਮੇਂ ਉੱਚ ਅਧਿਕਾਰੀਆਂ ਨੇ ਇਹ ਮੰਗ ਮੰਨ੍ਹ ਲਈ ਸੀ, ਪਰ ਮਿਤੀ 15-12-22 ਨੂੰ 3600 ਰੁਪਏ ਗ੍ਰੇਡ ਪੇ ਦੇ ਹਿਸਾਬ ਨਾਲ ਲੈਟਰ ਕੱਢ ਦਿੱਤਾ ਗਿਆ, ਜੋ ਸਰਾਸਰ ਸਾਡੇ ਮਹਿਕਮੇ ਦੇ ਉੱਚ ਅਧਿਕਾਰੀਆਂ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ। ਇਸ ਨੂੰ ਲੈ ਕੇ ਅਸੀਂ ਪਹਿਲਾਂ ਵੀ ਮਿਤੀ 23-12-22 ਨੂੰ ਏਆਰ ਦਫ਼ਤਰ ਵਿਖੇ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ। ਅੱਜ ਜਿਲ੍ਹੇ ਦੇ ਡੀਆਰ ਦਫ਼ਤਰ ਵਿਖੇ ਦਫ਼ਤਰ ਵਿਖੇ ਮੰਗ ਪੱਤਰ ਦੇ ਰਹੇ ਹਾਂ, ਜੇਕਰ ਉੱਚ ਅਧਿਕਾਰੀਆਂ ਅਤੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨ੍ਹੀਆਂ ਤਾਂ ਮਜ਼ਬੂਰਨ ਸਾਨੂੰ ਧਰਨੇ ਦੇਣਗੇ। ਉਹਨਾਂ ਕਿਹਾ ਕਿ ਜਲਦ ਹੀ ਅਸੀਂ ਜੇ ਆਰ ਦਫ਼ਤਰ ਫਿਰੋਜ਼ਪੁਰ ਮੰਡਲ ਵਿਖੇ ਧਰਨਾ ਦੇਵਾਂਗੇ, ਜੇਕਰ ਫਿਰ ਵੀ ਸਾਡੀਆਂ ਮੰਗਾਂ ਨਾ ਮੰਨ੍ਹੀਆਂ ਗਈਆਂ ਤਾਂ ਅਸੀਂ ਭਰਾਤਰ...

ਲੋਕਾਂ ਦੀ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਜਿਲਾਂ੍ਹ ਪੁਲਿਸ ਵੱਲੋਂ ਅਪ੍ਰੇਸ਼ਨ ਈਗਲ ਤਹਿਤ ਚਲਾਇਆ ਸਰਚ ਅਭਿਆਨ

Image
ਸਰਚ ਅਭਿਆਨ ਦੌਰਾਨ 05 ਵਿਅਕਤੀ ਨਸ਼ੀਲੇ ਪਦਾਰਥਾ ਸਮੇਤ ਕਾਬੂ  25 ਗ੍ਰਾਮ ਹੈਰੋਇਨ, 500 ਨਸ਼ੀਲੀਆਂ ਗੋਲੀਆ ਅਤੇ 6 ਕਿਲੋ ਚੂਰਾ ਪੋਸਤ ਬ੍ਰਾਮਦ ( ਬੂਟਾ ਸਿੰਘ ) ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਜੀ ਵੱਲੋਂ ਸ਼ਾਰਰਤੀ ਅਨਸਰਾ ਅਤੇ ਨਸ਼ਿਆਂ ਦੇ ਖਾਤਮੇ ਲਈ ਸੂਬਾ ਅੰਦਰ ਅਪ੍ਰੈਸ਼ਨ ਈਗਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦਿਆ ਸ. ਉਪਿੰਦਰਜੀਤ ਸਿੰਘ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਸ੍ਰੀ ਕੁਲਵੰਤ ਰਾਏ ਐਸ.ਪੀ. ਐੱਚ , ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ, ਸ. ਬਲਕਾਰ ਸਿੰਘ ਡੀ.ਐਸ.ਪੀ ਮਲੋਟ, ਸ ਜਸਬੀਰ ਡੀ.ਐਸ.ਪੀ ਗਿਦੜਬਾਹਾ, ਮੁੱਖ ਅਫਸਰਾਨ ਥਾਣਾ ਸਮੇਤ ਕੁੱਲ 322 ਪੁਲਿਸ ਅਧਿਕਾਰੀ/ਕ੍ਰਮਚਾਰੀ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜਿਲ੍ਹਾਂ ਅਧੀਨ ਆਉਂਦੇ ਬੱਸ ਸਟੇਡ, ਰੈਲਵੇ ਸ਼ਟੇਸ਼ਨ ਅਤੇ ਜਿਲ੍ਹਾ ਨਾਲ ਲੱਗਦੇ ਸਰਹੱਦੀ ਏਰੀਆ ਵਿੱਚ ਨਾਕਾ ਬੰਦੀ ਕਰ ਸਰਚ ਅਪ੍ਰੇਸ਼ਨ ਕੀਤੇ ਗਏ।  ਇਸੇ ਤਹਿਤ ਹੀ ਸ.ਉਪਿੰਦਰਜੀਤ ਸਿੰਘ ਆਈ.ਪੀ.ਐਸ. ਐਸ.ਐਸ.ਪੀ ਜੀ ਦੀ ਅਗਵਾਈ ਹੇਠ ਬੱਸ ਸਟੇਡ ਸ੍ਰੀ ਮੁਕਤਸਰ ਸਾਹਿਬ, ਬਸ ਸਟੇਡ ਮਲੋਟ ਵਿਖੇ ਭਾਰੀ ਪੁਲਿਸ ਪਾਰਟੀ ਨਾਲ ਅਚਨਚੇਤ ਪਹੁੰਚ ਕੇ ਸਰਚ ਅਪ੍ਰੇਸ਼ਨ ਚਲਾਇਆ ਗਿਆ।ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਪੂਰੇ ਜਿਲ੍ਹਾ ਅੰਦਰ ਨਾਕਾ ਬੰਦੀ ਕੀਤੀ ਗਈ ਹੈ ਜਿਲੇ ਦੇ ਅੰਦਰ ਅਤੇ ਜਿਲੇ ਤੋਂ ਬਾਹਰ ਜਾਣ ਵਾਲੇ ਹਰ ਇਕ ...

ਗੋਲੀ ਲੱਗਣ ਨਾਲ ਜਖਮੀ ਹੋਏ ਵਿਅਕਤੀ ਦੀ ਪੱਤਰਕਾਰ ਨੇ ਖੂਨਦਾਨ ਕਰਕੇ ਬਚਾਈ ਜਾਨ

Image
9PB NEWS:-  ਸ੍ਰੀ ਮੁਕਤਸਰ ਸਾਹਿਬ ( ਬੂਟਾ ਸਿੰਘ ) ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਇਕ ਪੈਲੇਸ ਵਿਚ ਗੋਲੀ ਲੱਗਣ ਨਾਲ ਗੰਭੀਰ ਜਖਮੀ ਹੋਏ ਵਿਅਕਤੀ ਦੀ ਖੂਨਦਾਨ ਕਰਕੇ ਜਾਨ ਬਚਾਈ। ਜਿਕਰਯੋਗ ਹੈ ਕਿ ਗੁਰਲਾਲ ਸਿੰਘ ਸੰਧੂ ਜੋ ਕਿ ਵਿਆਹ ਸਮਾਗਮ ਵਿਚ ਆਇਆ ਹੋਇਆ ਸੀ ਅਤੇ ਕਿਸੇ ਆਪਸੀ ਤਕਰਾਰਬਾਜੀ ਕਾਰਨ ਉਸਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਅਤੇ ਜਖਮੀ ਵਿਅਕਤੀ ਨੂੰ ਖੂਨ ਦੀ ਸਖਤ ਜਰੂਰਤ ਸੀ, ਜਿਸ ਤੇ ਅਜੀਤ ਦੇ ਪੱਤਰਕਾਰ ਬਲਕਰਨ ਸਿੰਘ ਖਾਰਾ ਨੇ ਇਨਸਾਨੀਅਤ ਫਰਜ ਸਮਝਦਿਆਂ ਖੂਨਦਾਨ ਕਰਕੇ ਜਖਮੀ ਵਿਅਕਤੀ ਦੀ ਜਾਨ ਬਚਾਈ, ਜਿਸਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।